
ਲੁਧਿਆਣਾ ਦੀ ਪ੍ਰਸਿੱਧ ਸੋਸ਼ਲ ਮੀਡੀਆ ਇੰਫਲੂਐਂਸਰ ਕਮਲ ਕੌਰ ਦੀ ਲਾਸ਼ 20 ਜੂਨ ਨੂੰ ਬਠਿੰਡਾ ਦੇ ਅਦੇਸ਼ ਮੈਡੀਕਲ ਯੂਨੀਵਰਸਿਟੀ ਨੇੜੇ ਉਸ ਦੀ ਕਾਰ ਵਿੱਚ ਮਿਲੀ। ਉਹ ਆਪਣੇ ਮੋਟੀਵੇਸ਼ਨਲ ਵੀਡੀਓਜ਼ ਤੇ ਨਾਰੀ ਸਸ਼ਕਤੀਕਰਨ ਵਾਸਤੇ ਜਾਣੀ ਜਾਂਦੀ ਸੀ।
ਪੁਲਿਸ ਨੇ ਕਿਹਾ ਕਿ ਲਾਸ਼ ‘ਤੇ ਕਿਸੇ ਵੀ ਜ਼ਬਰਦਸਤੀ ਜਾਂ ਹਿੰਸਾ ਦੇ ਅਸਾਰ ਨਹੀਂ ਮਿਲੇ, ਪਰ ਮੌਤ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਪਰਿਵਾਰ ਨੇ ਇਹ ਸੰਕੇਤ ਦਿੱਤਾ ਕਿ ਉਹ ਆਤਮਹਤਿਆ ਨਹੀਂ ਕਰ ਸਕਦੀ। ਮਾਮਲੇ ਨੇ ਪੰਜਾਬ ਭਰ ਵਿੱਚ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਹੈ।